Devgan Travels

Devgan Travels All india tourist Permit

10/05/2026
With ਦੁਨੀਆਂ ਦੇ ਰੰਗ – I just got recognised as one of their top fans! 🎉
20/01/2026

With ਦੁਨੀਆਂ ਦੇ ਰੰਗ – I just got recognised as one of their top fans! 🎉

13/11/2025

ਮੇਰਾ ਨਾਮ ਮੰਗਲ ਸਿੰਘ ਹੈ ਅਤੇ ਮੈਂ ਕੌਮੀ ਸੋਚ ਨਾਮ ਤੋਂ ਇੱਕ ਯੂਟਬ ਚੈਨਲ ਅਤੇ ਫੇਸਬੁੱਕ ਪੇਜ ਚਲਾਉਂਦਾ ਹਾਂ। ਇਸ ਪੇਜ ਦੇ ਉੱਤੇ ਮੈਂ ਧਾਰਮਿਕ ਸਵਾਲ ਜਵਾਬ ਦੀ ਵੀਡੀਓ ਸਾਂਝੀ ਕਰਦਾ ਹਾਂ | ਅਤੇ ਮੇਰਾ ਦੂਸਰਾ ਪੇਜ Info Kaur ( Sangrur Vlogger ) ਨਾਮ ਤੋਂ ਹੈ। ਇਸ ਪੇਜ ਉੱਤੇ ਮੈਂ ਬੁਝਾਰਤਾਂ ਅਤੇ ਕਾਮੇਡੀ ਵੀਡੀਓ ਸਾਂਝੀ ਕਰਦਾ ਹਾਂ, ਸਾਡੀ ਵੀਡੀਓ ਸਭਿਅਕ ਹੁੰਦੀ ਹੈ ਜੋ ਕਿ ਪਰਿਵਾਰ ਵਿੱਚ ਬੈਠੇ ਦੇਖੀ ਜਾਂਦੀ ਹੈ।

ਮੇਰੇ ਚੈਨਲ ਉੱਤੇ ਇੱਕ ਕੁੜੀ ( age 19 ) ਨੇ ਕੰਮ ਕਰਨ ਦੀ ਸ਼ੁਰੂਆਤ ਕੀਤੀ, ਜਦੋਂ ਉਹ ਮੇਰੇ ਕੋਲ ਆਈ ਤਾਂ ਉਸ ਨੇ ਕਿਹਾ ਕਿ ਮੈਨੂੰ ਸਿੱਖ ਧਰਮ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਮੈਂ ਬੁਝਾਰਤਾਂ ਅਤੇ ਕਾਮੇਡੀ ਦੀ ਵੀਡੀਓ ਬਣਾ ਸਕਦੀ ਹਾਂ, ਮੈਂ ਕਿਹਾ ਆਪ ਜੀ ਬੁਝਾਰਤਾਂ ਦੀ ਵੀਡੀਓ ਤੋਂ ਸ਼ੁਰੂਆਤ ਕਰੋ, ਸਿੱਖੀ ਵਾਲੇ ਪਾਸੇ ਮੈਂ ਆਪ ਜੀ ਨੂੰ ਹੌਲੀ ਹੌਲੀ ਆਪੇ ਲੇ ਜਾਵਾਂਗਾ ਬਾਕੀ ਗੁਰੂ ਸਾਹਿਬ ਆਪੇ ਕਿਰਪਾ ਕਰਨਗੇ | ਉਹ ਆਪਣੇ ਮਾਤਾ ਪਿਤਾ ਦੇ ਨਾਲ ਆਏ ਸਨ ਤੇ ਇਹ ਸਾਰੀ ਗੱਲਬਾਤ ਉਹਨਾਂ ਦੇ ਮਾਤਾ ਪਿਤਾ ਦੇ ਸਾਹਮਣੇ ਹੀ ਹੋਈ ਸੀ। ਅਤੇ ਬੱਚੀ ਦੀ ਜੋ ਵੀ ਵੀਡੀਓ ਚੈਨਲ ਤੇ ਸਾਂਝੀ ਕੀਤੀ ਜਾਂਦੀ ਹੈ ਉਨਾਂ ਦੇ ਮਾਤਾ ਪਿਤਾ ਦੀ ਪਰਮਿਸ਼ਨ ਤੋਂ ਬਾਅਦ ਹੀ ਕੀਤੀ ਜਾਂਦੀ ਹੈ | ਜਦੋਂ ਬੱਚੀ ਨੇ ਸਿੱਖ ਇਤਿਹਾਸ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਬੱਚੀ ਦੀ ਕਾਮੇਡੀ ਵੀਡੀਓ ਬਣਾਉਣੀ ਅਸੀਂ ਬੰਦ ਕਰ ਦਿੱਤੀ,

ਕੁਝ ਦਿਨ ਪਹਿਲਾਂ ਕੁੜੀ ਦਾ ਮੈਨੂੰ ਫੋਨ ਆਇਆ, ਕੀ ਉਹ ਘਰੋਂ ਬਾਹਰ ਆਈ ਹੈ, ਕਿਉਂਕਿ ਉਹਦੇ ਮਾਤਾ ਜੀ ਉਸਨੂੰ ਕੰਮ ਕਰਨ ਤੋਂ ਰੋਕ ਰਹੇ ਹਨ, ਉਨਾਂ ਦੇ ਮਾਤਾ ਜੀ ਨੇ ਉਨਾਂ ਦਾ ਫੋਨ ਵੀ ਲੈ ਲਿਆ ਅਤੇ ਆਧਾਰ ਕਾਰਡ ਵੀ ਤੇ ਨਾ ਹੀ ਉਹਨੂੰ ਬੱਸ ਚ ਜਾਣ ਦਾ ਕਿਰਾਇਆ ਦਿੱਤਾ। ਉਸਨੇ ਕਿਹਾ ਕਿ ਮੈਂ ਬੱਸ ਅੱਡੇ ਕੋਲ ਖੜੀ ਆ ਮੈਨੂੰ ਆ ਕੇ ਲੈ ਜਾਵੋ ਮੈਂ ਕੰਮ ਕਰਨਾ ਚਾਹੁੰਦੀ ਹਾਂ। ਮੈਂ ਆਪਣਾ ਫਰਜ਼ ਸਮਝਦੇ ਹੋਏ ਕੁੜੀ ਨੂੰ ਵਾਪਸ ਉਸਦੇ ਹੀ ਘਰ ਛੱਡ ਕੇ ਆਇਆ ਕਿਉਂਕਿ ਕੁੜੀ ਦੇ ਮਾਤਾ ਪਿਤਾ ਦੀ ਮਰਜ਼ੀ ਤੋਂ ਬਿਨਾਂ ਮੈਂ ਉਸਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਸੀ।

ਪਰ ਇੱਥੇ ਹੀ ਮੇਰੀ ਸਭ ਤੋਂ ਵੱਡੀ ਗਲਤੀ ਰਹੀ, ਮੈਂ ਦੇਖਿਆ ਕੁੜੀ ਦੀ ਛੋਟੀ ਭੈਣ ਵੱਲੋਂ ਕੁੜੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਅਤੇ ਕੁੜੀ ਨੂੰ ਬਦਨਾਮ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੜੀ ਦੇ ਪਾਸਟ ਨੂੰ ਲੈ ਕੇ ਕੁੜੀ ਨੂੰ ਅੱਜ ਬਲੇਮ ਕੀਤਾ ਜਾ ਰਿਹਾ ਹੈ| ਮੈਂ ਕੁੜੀ ਨੂੰ ਕਿਹਾ ਜੋ ਵੀ ਤੁਸੀਂ ਪਿੱਛੇ ਗਲਤੀਆਂ ਕੀਤੀਆਂ ਹਨ ਉਹਦੇ ਲਈ ਆਪਣੇ ਮਾਤਾ ਜੀ ਅਤੇ ਦਾਦੀ ਜੀ ਤੋਂ ਪੈਰੀ ਹੱਥ ਲਾ ਕੇ ਮਾਫੀ ਮੰਗੋ ਅਤੇ ਉਸਨੇ ਮਾਫੀ ਮੰਗ ਵੀ ਲਈ | ਪਰ ਫਿਰ ਵੀ ਉਸ ਨਾਲ ਟੋਰਚਰ ਹੋਣਾ ਬੰਦ ਨਹੀਂ ਹੋਇਆ | ਕੁੜੀ ਮੈਨੂੰ ਬਾਰ ਬਾਰ ਕਹਿੰਦੀ ਰਹੀ ਕਿ ਸਰ ਮੈਨੂੰ ਬਚਾ ਲਵੋ, ਮੈਂ ਆਪਣਾ ਕੰਮ ਕਰਨਾ ਚਾਹੁੰਦੀ ਹਾਂ ਇਹ ਮੈਨੂੰ ਟੋਰਚਰ ਕਰਦੇ ਹਨ। ਪਰ ਮੈਂ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਕੁੜੀ ਤੇ ਮੇਰਾ ਕੋਈ ਵੀ ਅਧਿਕਾਰ ਨਹੀਂ ਸੀ, ਇਸ ਲਈ ਮੈਂ ਕੁੜੀ ਨੂੰ ਉੱਥੇ ਹੀ ਰੋਂਦਾ ਛੱਡ ਕੇ ਚਲਾ ਆਇਆ |

ਪਰ ਮੇਰੀ ਅੰਤਰਆਤਮਾ ਬਹੁਤ ਦੁਖੀ ਸੀ ਕਿ ਕਿਤੇ ਨਾ ਕਿਤੇ ਮੇਰੇ ਕਰਕੇ ਹੀ ਕੁੜੀ ਉੱਥੇ ਬੈਠੀ ਹੋਈ ਹੈ ਤੇ ਉਹ ਉਸ ਦੇ ਨਾਲ ਟੋਰਚਰ ਕਰ ਰਹੇ ਹਨ। ਇਸ ਲਈ ਮੈਂ ਪਿੰਡ ਦੇ ਸਰਪੰਚ ਅਤੇ ਗ੍ਰੰਥੀ ਸਿੰਘ ਜੀ ਨਾਲ ਗੱਲਬਾਤ ਕੀਤੀ ਕਿ ਕੁੜੀ ਦੀ ਮਦਦ ਕੀਤੀ ਜਾਵੇ ਪਰ ਉਹਨਾਂ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਇਸ ਤੋਂ ਬਾਅਦ ਮੈਂ ਪੁਲਿਸ ਪ੍ਰਸ਼ਾਸਨ ਦੀ ਵੀ ਮਦਦ ਲਿੱਤੀ, ਪਰ ਉਨਾਂ ਨੇ ਵੀ ਕੋਈ ਮਦਦ ਨਹੀਂ ਕੀਤੀ ਉਲਟਾ ਪੁਲਿਸ ਅਧਿਕਾਰੀ ਮੈਡਮ ਨੇ ਕਿਹਾ ਕਿ ਜੇ ਕੁੜੀ ਮਾਂ ਬਾਪ ਦੀ ਗੱਲ ਨਹੀਂ ਮੰਨੇਗੀ ਤਾਂ ਕੁੜੀ ਨੂੰ ਹੋਰ ਮਾਰਿਆ ਜਾਵੇ |

ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਕੁੜੀ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ | ਕਿਉਂਕਿ ਕੁੜੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਮੈਂ ਕੁੜੀ ਦਾ ਇਹੋ ਜਿਹੀ ਜਗ੍ਹਾ ਵਿਆਹ ਕਰਾਵਾਂਗਾ ਜਿੱਥੇ ਕੁੜੀ ਸਾਰਾ ਦਿਨ ਗੋਹਾ ਇਕੱਠਾ ਕਰੇਗੀ | ਅਤੇ ਕੁੜੀ ਦੇ ਮਾਤਾ ਜੀ ਦਾ ਇਹ ਕਹਿਣਾ ਹੈ ਕਿ ਜੇ ਕੁੜੀ ਦੀ ਸੈਲਰੀ ਸਾਡੇ ਬੈਂਕ ਅਕਾਊਂਟ ਚ ਆਏਗੀ ਫਿਰ ਅਸੀਂ ਕੁੜੀ ਨੂੰ ਕੰਮ ਕਰਨ ਦਿਆਂਗੇ |

ਜਦੋਂ ਮੈਂ ਇਸ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਮੇਰੇ ਉੱਤੇ ਹੀ ਝੂਠੇ ਇਲਜ਼ਾਮ ਲਾਏ ਗਏ, ਲੋਕਲ ਪੁਲਿਸ ਵੱਲੋਂ ਉੱਥੇ ਇਹ ਗੱਲ ਕਹੀ ਗਈ ਕਿ ਜੇ ਤੁਸੀਂ ਇਸ ਮੈਟਰ ਵਿੱਚ ਬੋਲੋਗੇ ਤਾਂ ਤੁਹਾਡੇ ਉੱਤੇ ਹੀ ਕਾਨੂੰਨੀ ਕਾਰਵਾਈ ਹੋਵੇਗੀ |

ਮੈਂ ਇੱਕ ਬਹੁਤ ਹੀ ਗਰੀਬ ਇਨਸਾਨ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਉਸ ਬੱਚੀ ਦੀ ਕਿਸ ਤਰੀਕੇ ਨਾਲ ਮਦਦ ਕਰਾਂ, ਪਰ ਮੈਨੂੰ ਲੱਗਦਾ ਹੈ ਕਿ ਰਾਈਟ ਟੂ ਫਰੀਡਮ ਦੀ ਉੱਥੇ ਉਲੰਘਣਾ ਹੋ ਰਹੀ ਹੈ | ਮੈਂ ਨਹੀਂ ਚਾਹੁੰਦਾ ਬੱਚੀ ਆਪਣੇ ਮਾਂ ਬਾਪ ਤੋਂ ਦੂਰ ਹੋਵੇ, ਪਰ ਮੈਂ ਇਹ ਜਰੂਰ ਚਾਹੁੰਦਾ ਹਾਂ ਕਿ ਬੱਚੀ ਦੇ ਵਿਚਾਰ ਵੀ ਜਰੂਰ ਸੁਣੇ ਜਾਣ | ਬੱਚੀ ਨੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਵੀ ਕਿਹਾ ਕਿ ਮੈਂ ਕੰਮ ਕਰਨਾ ਚਾਹੁੰਦੀ ਹਾਂ | ਪਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇ ਦੁਬਾਰਾ ਕੁੜੀ ਨੇ ਇਹ ਗੱਲ ਕੀਤੀ ਤਾਂ ਇਹਦੇ ਹੋਰ ਥੱਪੜ ਮਾਰਿਓ |

ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਵੇਗਾ ਕੀ ਨਹੀਂ, ਮੈਂ ਕਈ ਸਿੱਖ ਜਥੇਬੰਦੀਆਂ ਅਤੇ ਪ੍ਰਚਾਰਕਾਂ ਨਾਲ ਵੀ ਇਸ ਬਾਰੇ ਗੱਲ ਕੀਤੀ, ਪਰ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਦੇ ਮੈਟਰ ਤੇ ਅਸੀਂ ਕੁਛ ਵੀ ਮਦਦ ਨਹੀਂ ਕਰ ਸਕਦੇ |

ਮੈਂ ਇਸ ਦੇ ਲਈ ਆਪਣੇ ਆਪ ਨੂੰ ਕਸੂਰਵਾਰ ਮੰਨਦਾ ਹਾਂ ਕਿਉਂਕਿ ਬੱਚੀ ਨੂੰ ਸਿੱਖੀ ਵਾਲੇ ਪਾਸੇ ਮੈਂ ਹੀ ਜੋੜਿਆ ਸੀ। ਜਿਸ ਕਰਕੇ ਬੱਚੇ ਨਾਲ ਇਹਨਾਂ ਤਸੱਦਦ ਹੋ ਰਿਹਾ, ਇਸ ਲਈ ਮੈਂ ਆਪਣੇ ਆਪ ਨੂੰ ਸਜ਼ਾ ਦਿੰਦੇ ਹੋਏ ਪ੍ਰਸ਼ਾਦਾ ਪਾਣੀ ਛੱਡ ਦਿੱਤਾ ਹੈ, ਤੇ ਮੈਂ ਉਦੋਂ ਤੱਕ ਕੁਝ ਵੀ ਨਹੀਂ ਖਾਵਾਂਗਾ ਜਦੋਂ ਤੱਕ ਉਸ ਬੱਚੀ ਨੂੰ ਇਨਸਾਫ਼ ਨਹੀਂ ਮਿਲਦਾ |

ਮੰਗਲ ਸਿੰਘ ( ਸੰਚਾਲਕ ਕੌਮੀ ਸੋਚ ) 7009025870 ਸੰਗਰੂਰ

15/10/2025

Address

Near Sidhu Hospital
Doraha
141421

Alerts

Be the first to know and let us send you an email when Devgan Travels posts news and promotions. Your email address will not be used for any other purpose, and you can unsubscribe at any time.

Contact The Business

Send a message to Devgan Travels:

Share